In a significant administrative move, Ranjit Pal Singh has been appointed as the Chairman of the Punjab State Traders Commission Deptt. (Excise & Taxation). Traders, industrialists, and well-wishers have congratulated him, who viewed the appointment as favourable to the business community of Punjab.
ਇੱਕ ਮਹੱਤਵਪੂਰਨ ਪ੍ਰਸ਼ਾਸਕੀ ਕਦਮ ਤਹਿਤ, ਰਣਜੀਤ ਪਾਲ ਸਿੰਘ ਨੂੰ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ, ਡਿਪਾਰਟਮੈਂਟ (ਐਕਸਾਈਜ਼ ਐਂਡ ਟੈਕਸੇਸ਼ਨ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਵਪਾਰੀਆਂ, ਉਦਯੋਗਪਤੀਆਂ ਅਤੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੇ ਇਸ ਨਿਯੁਕਤੀ ਨੂੰ ਪੰਜਾਬ ਦੇ ਵਪਾਰਿਕ ਵਰਗ ਲਈ ਹਿਤਕਾਰੀ ਕਦਮ ਕਰਾਰ ਦਿੱਤਾ ਹੈ।
Having a solid background in trade and administrative matters, Mr. Singh would be inclined to streamline excise and taxation procedures and address long-standing concerns of traders. The Commission plays an influential role in the state government on trader welfare and policy reform issues, and the holders of interests are optimistic that his leadership will lead to more transparency, more efficient grievance redressal, and a friendlier business environment in the entire region.
ਵਪਾਰ ਅਤੇ ਪ੍ਰਸ਼ਾਸਕੀ ਮਾਮਲਿਆਂ ਵਿੱਚ ਮਜ਼ਬੂਤ ਪਿਛੋਕੜ ਰੱਖਦੇ ਸ.ਰਣਜੀਤ ਪਾਲ ਸਿੰਘ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਐਕਸਾਈਜ਼ ਅਤੇ ਟੈਕਸੇਸ਼ਨ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਗੇ ਅਤੇ ਵਪਾਰੀਆਂ ਨਾਲ ਸੰਬੰਧਿਤ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਇਹ ਕਮਿਸ਼ਨ ਵਪਾਰੀ ਕਲਿਆਣ ਅਤੇ ਨੀਤੀ ਸੁਧਾਰਾਂ ਦੇ ਮਸਲਿਆਂ ਅਤੇ ਰਾਜ ਸਰਕਾਰ ਵਿੱਚ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਾ ਹੈ, ਅਤੇ ਸਾਰੇ ਸਬੰਧਿਤ ਹਿੱਸੇਦਾਰ ਆਸ ਕਰ ਰਹੇ ਹਨ ਕਿ ਉਨ੍ਹਾਂ ਦੀ ਅਗਵਾਈ ਹੇਠ ਹੋਰ ਪਾਰਦਰਸ਼ਤਾ, ਵਧੇਰੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਪੂਰੇ ਖੇਤਰ ਵਿੱਚ ਇੱਕ ਵਪਾਰੀ ਹਿੱਤ ਦਾ ਮਾਹੌਲ ਤਿਆਰ ਹੋਵੇਗਾ।








